Thursday, 8 March 2012

ਪਰਮਜੀਤ ਗਰੇਵਾਲ

ਬਿਰਹਾ
ਕੁਝ ਤਾਂ ਬੋਲ ਵੇ ਅੜਿਆ
ਦਿਲ ਦੀ ਘੁੰਢੀ ਖੋਲ੍ਹ ਵੇ ਅੜਿਆ
ਮਹਿਕ ਵਿਹੂਣੇ ਲੋਕ ਨੇ ਏਥੇ  
ਐਵੇਂ ਨਾ ਤੜਪਾਂ ਵੇ ਅੜਿਆ
ਬੋਲ ਤੇਰੇ ਨੇ ਖੰਡ-ਮਿਸ਼ਰੀ  
ਜਾਣ ਚੁਫ਼ੇਰਾ ਰੁਸ਼ਨਾ ਵੇ ਅੜਿਆ
ਬਾਂਝ ਤੇਰੇ ਕੌਣ ਜਾਣੇ ਸਾਰ ਹਿਜ਼ਰ ਦੀ
ਆਕੇ ਠੰਡ ਪਾ ਵੇ ਅੜਿਆ
ਦਿਹੁੰ-ਦਿਨ ਨੂੰ ਰੁਸ਼ਨਾ ਵੇ ਅੜਿਆ 
ਬੋਲ ਤੇਰੇ ਨੇ ਮਿੱਠੜੇ-ਮਿੱਠੜੇ
ਕਦੇ ਤਾਂ ਲੈ ਲਾ ਸਾਰ ਵੇ ਅੜਿਆ
ਬਾਂਝ ਤੇਰੇ ਜਿੰਦ ਕੁਮਲਾਂਦੀ ਜਾਵੇ 
ਵਸਲ ਦਾ ਛਿੱਟਾ ਮਾਰ ਵੇ ਅੜਿਆ
ਉਮਰਾਂ ਦੇ ਪੰਧ ਲੰਮੇਰੇ ਅੜਿਆ 
ਬਿਨ ਤੇਰੇ ਅਸੀਂ ਜੋਗੀ ਅੜਿਆ
ਆ ਕੇ ਸਾਰ ਤਾ ਲੈ ਲਾ ਅੜਿਆ 
ਕੁਝ ਤਾਂ ਬੋਲ ਵੇ ਅੜਿਆ
ਦਿਲ ਦੀ ਘੁੰਢੀ ਖੋਲ ਵੇ ਅੜਿਆ ।
0000*0000 
ਹੱਦ-ਬੰਦੀਆਂ 

ਬੋਲੀ ਦੀਆਂ ਹੱਦ-ਬੰਦੀਆਂ
ਭਾਵੇਂ ਚੀਨ ਦੀ ਦੀਵਾਰ ਤੋਂ ਵੀ ਉਚੀਆਂ
ਪਰ ਮੁਹੱਬਤਾਂ ਨੇ ਸੱਚੀਆਂ
ਪਿਆਰ ਦੇ ਦੀਵੇ ਬਾਲ
ਦੁਨੀਆਂ ਨੂੰ ਰੁਸ਼ਨਾਵਾਂਗੇ
ਬਾਲ-ਮਨਾਂ ‘ਚੋਂ ਤੇਰ-ਮੇਰ ਹਟਾ
ਨਫ਼ਰਤ ਦਾ ਧੂੰਆਂ ਮਿਟਾਵਾਂਗੇ
ਇਕ ਦਿਨ ਢਹਿ-ਢੇਰੀ ਹੋ ਜਾਵੇਗੀ
ਆਪੇ ਨਫ਼ਰਤ ਦੀ ਦੀਵਾਰ
ਹੋ ਜਾਵੇਗੀ ਮਨੁੱਖਤਾ ਦੀ ਜੈ-ਜੈ ਕਾਰ
ਹਿੰਦੀ-ਚੀਨੀ ਭਾਈ-ਭਾਈ
ਇਹ ਹੈ ਸਾਡਾ ਨਾਅਰਾ
ਪਰ ਸੀਊ ਸਾਡਾ ਸਭ ਤੋਂ ਪਿਆਰਾ
ਪਰਮਜੀਤ ਗਰੇਵਾਲ,

No comments:

Post a Comment