ਇੰਟਰਨੈੱਟ ਦੀ ਵਰਤੋਂ ਅਤੇ ਦੁਰਵਰਤੋਂ
ਇੰਟਰਨੈੱਟ ਅਜੇ ਦੀ ਸੂਚਨਾ ਤਕਨਾਲੋਜੀ ਦਾ ਸਭ ਤੋਂ ਤੇਜ ਸਾਧਨ ਹੈ | ਕੰਪਿਊਟਰ ਤੇ ਮਾਊਸ ਨਾਲ ਕਲਿਕ ਕਰਦਾ ਮਨੁੱਖ ਸਮੇਂ ਦਾ ਹਾਣੀ ਜਾਪਦਾ ਹੈ | ਕੰਪਿਊਟਰ ਨੇ ਮਨੁੱਖੀ ਤਾਕਤ ਨੂੰ ਵਧਾ ਦਿੱਤਾ ਹੈ | ਇਹ ਘੱਟ ਸਮੇਂ ਵਿੱਚ ਵੱਧ ਕੰਮ ਕਰਨ ਵਾਲਾ ਯੰਤਰ ਹੈ |ਕੰਪਿਊਟਰ ਦੀ ਵਰਤੋਂ ਦੇ ਕਈ ਲਾਭ ਹਨ ਜਿਵੇਂ :ਇਸ ਵਿਚੋਂ ਹਰ ਤਰਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ | ਚਾਹੈ ਓਹ ਜਾਣਕਾਰੀ ਖਬਰਾਂ ,ਸਿਖਿਆ ,ਸਿਹਤ ,ਤਕ੍ਨਾਲੋਜੀ ,ਵਪਾਰ ,ਸਾਹਤਿਕ, ਆਰਥਿਕ ,ਰਸੋਈ ,ਯਾਤਰਾਵਾਂ ,ਇਤਿਹਸ੍ਕ, ਭੂਗੋਲਿਕ , ਮਹਾਨ-ਪੁਰਸ਼ਾਂ ,ਵਿਆਹ ਆਦਿ ਕਿਸੇ ਦੀ ਹੋਵੇ, ਗੱਲ ਕੀ ਤੁਸ਼ੀ ਜੋ ਕੁਝ ਵੀ ਸਾਰੀ ਦੁਨਿਆਂ ਵਿਚੋਂ ਜਾਨਣਾ ਚੰਹੁਦੇ ਹੋ ਓਹ ਤੁਹਾਨੂੰ
ਪ੍ਰਾਪਤ ਹੋ ਜਾਵੇਗਾ,ਇਸ ਵਿੱਚ ਕੋਈ ਅਤਕਥਨੀ ਨਹੀਂ ਹੈ | ਇਸ ਵਿੱਚ ਰੁਜਗਾਰ ਦੇ ਸਾਧਨ ਵੀ ਬਹੁਤ ਜਿਆਦਾ ਹਨ | ਤੇਜ ਰਫਤਾਰ ਜਿੰਦਗੀ ਵਿੱਚ ਹਰ ਕੰਮ ਛੇਤੀ ਤੋਂ ਛੇਤੀ ਨਿਬੜ ਜਾਵੇ, ਏਹੀ ਹਰ ਕੋਈ ਚਾਹੁੰਦਾ ਹੈ | ਇਸ ਦੀਆਂ ਵੱਖ - ਵੱਖ ਸਾਈਟਸ ਤੋਂ ਬੇ-ਇਨੰਤਹਾ ਜਾਨਕਾਰੀਆਂ ਪ੍ਰਪਤ ਕੀਤੀਆਂ ਜਾ ਸਕਦੀਆਂ ਹਨ | ਇਸ ਤਰਾਂ ਇਸ ਦੀ ਵਰਤੋਂ ਦੇ ਬੇਸੁਮਾਰ ਫਾਇਦੇ ਹਨ ਪਰ ਇਸ ਦੇ ਨਾਲ ਹੀ ਇਸ ਦੀ ਦੁਰਵਰਤੋਂ ਦੇ ਕਈ ਭੈੜੇ ਨਤੀਜੇ ਨਿਕਲਦੇ ਹਨ | ਇਤਰਾਜਯੋਗ ਸਮੱਗਰੀ ਪੇਸ਼ ਕਰਨ ਕਰਕੇ ਇੰਟਰਨੈੱਟ ਦੀ ਬਦਨਾਮੀ ਵੀ ਬਹੁਤ ਹੋਈ ਹੈ | ਇਸੇ ਕਰਕੇ ਮਾਪੇ ਬਚਿਆਂ ਨੂੰ ਇਸ ਤੋਂ ਪਰੇ ਰੱਖਣ ਨੂੰ ਹੀ ਪਹਿਲ ਦਿੰਦੇ ਹਨ | ਓਹਨਾ ਦਾ ਸਭ ਤੋਂ ਵੱਡਾ ਡਰ ਹੈ ਕੀ ਬੱਚੇ ਇਤਰਾਜਯੋਗ ਸਮੱਗਰੀ ਦੇਖਣ ਕਰਕੇ ਗਲਤ ਆਦਤਾਂ ਵਿੱਚ ਪੈ ਜਾਂਦੇ ਹਨ | ਓਹਨਾ ਦਾ ਇਹ ਡਰ ਜਾਇਜ ਹੈ | ਇਸ ਵੱਧ ਦੇ ਵਿਰੋਧ ਨੂੰ ਵੇਖ ਕੇ ਕੋਰਟ ਨੇ ਇਸ ਵਿੱਚ ਆਪਣੀ ਦਖਲ ਅੰਦਾਜੀ ਦਿਤੀ
ਹੈ | ਮੁੱਖ ਸਾਈਟ 'ਗੂਗਲ' ਓਤੇ ਹਾਈ ਕੋਰਟ ਵਿੱਚ ਕੇਸ ਚਲ ਰਿਹਾ ਹੈ ਕੇ ਇਸ ਨੂੰ ਟੇਕਸ ਅਧੀਨ ਲਿਆਂਦਾ ਜਾਵੇ ਨਾਲ ਹੀ ਕਿਹਾ ਹੈ ਕਿ ਗੂਗਲ ਵਿੱਚ ਇਤਰਾਜਯੋਗ ਸਮੱਗਰੀ ਪੇਸ਼ ਨਾ ਕੀਤੀ ਜਾਵੇ | ਅਨਚਾਹੀ ਐਡ ਵੀ ਨਹੀ ਅਓਨੀ ਚਾਹੀਦੀ |ਚੀਨ ਵਿੱਚ ਇਸ ਓਤੇ ਰੋਕ ਲਗਾਈ ਗਈ ਹੈ |ਇਸ ਨੂੰ ਦਿਮਾਗੀ ਪ੍ਰਦਰਸ਼ਨ ਕਿਹਾ ਗਿਆ ਹੈ | ਜਪਾਨ ਦੇਸ ਵਿੱਚ ਆਵਾਜ ਪ੍ਰਦਰਸ਼ਨ ਤੇ ਪੂਰੀ ਤਰਾਂ ਪਾਬੰਦੀ ਹੈ ਕੋਈ ਵੀ ਕਿਸੇ ਨੂੰ ਜਬਰਦਸਤੀ ਕੁਝ ਵੀ ਨਹੀਂ ਸੁਣਾ ਸਕਦਾ |ਚੀਨ ਵਿੱਚ ਕਿਸੇ ਵੀ ਸਾਈਟਸ ਤੋਂ ਅਜਿਹੀ ਸਮੱਗਰੀ ਪੇਸ਼ ਨਹੀ ਕੀਤੀ ਜਾਂਦੀ ਜੋ ਯੂਜਰ ਨੂੰ ਇਤਰਾਜਯੋਗ ਲਗੇ| ਭਾਰਤ ਵਿੱਚ ਵੀ ਅਜਿਹਾ ਹੀ ਕਾਨੂੰਨਸਖਤੀ ਨਾਲ ਲਾਗੂ ਹੋਣਾ ਚਾਹਿਦਾ ਹੈ ਤਾਂ ਹੀ ਇੰਟਰਨੈੱਟ ਦੀ ਵਰਤੋਂ ਹਰ ਵਰਗ ਦਾ ਵਿਅਕਤੀ ਬੇਝਿਜਕ ਹੋ ਕੇ ਕਰ ਸਕੇਗਾ |
ਅੰਜਨਾ ਮੈਨਨ
ਪੰਜਾਬੀ ਮਿਸਟ੍ਰੈਸ
ਸ.ਹ.ਸ.ਕਰਮਗੜ੍ਹ
9417029233
ਪੰਜਾਬੀ ਮਿਸਟ੍ਰੈਸ
ਸ.ਹ.ਸ.ਕਰਮਗੜ੍ਹ
9417029233
ჯહઔહჯ═══■■═══ჯહઔહჯ ═══■■═══ ═══■■═══ჯહઔહჯ
ਮਈ 2012 ਅੰਕ ਲਈ ਵਿਸ਼ਾ-ਵਿਸ਼ੇਸ਼ ਹੋਵੇਗਾ
"ਦਿਨੋ ਦਿਨ ਵੱਧ ਰਹੀ ਮਹਿੰਗਾਈ ਵਿੱਚ ਗੁਜਾਰਾ ਕਿਸ ਤਰ੍ਹਾਂ ਹੋਵੇ"

