ਜੰਨਤ....
ਤੇਰੇ ਹੋਣ ਦਾ ਮਤਲਬ
ਖੁਸ਼ੀਆਂ ਨਾਲ ਭਰ ਭਰ ਜਾਣਾ
ਤੇ ਮੇਰਾ ਗਾਉਂਦੀ ਜਿੰਦਗੀ ਬਣ ਧੜਕਨਾ
ਸ਼ਾਮ ਢਲ੍ਹੇ ਦੋਹਾਂ ਦਾ ਘਾ ਤੇ ਬੈਠਣਾ
ਸਾਨੂੰ ਵੇਖ ਦੂਰ ਪੱਛਮ ਵਿੱਚ
ਸਿੰਧੁਰੀ ਜਿਹੇ ਕਟੋਰੇ ਦਾ ਡੁਲ੍ਹ ਜਾਣਾ
ਨਿੱਘੀਆਂ ਜਿਹੀਆਂ ਕਿਰਨਾਂ ਦਾ ਸਾਨੂੰ ਚੁੰਮ ਜਾਣਾ
ਤੇਰਾ ਤੇ ਮੇਰਾ ਨਿੱਕੀਆਂ ਨਿੱਕੀਆਂ ਗੱਲਾਂ ਕਰਨਾ
ਸਾਡਾ ਦੋਹਾਂ ਦਾ ਉਡੀਕਣਾ ਕਿ ਕਦ
ਰਾਤ ਦਾ ਰੇਸ਼ਮੀ ਰੁਮਾਲ
ਕੇਸਰੀ ਥਾਲ ਨੂੰ ਢਕਦਾ ਹੈ
ਫਿਰ ਇਹੋ ਜਿਹੀ ਸ਼ਾਮ ਵਿੱਚ
ਤੇਰਾ ਮੇਰੇ ਨਾਲ ਪਿਆਰ ਭਰਿਆ ਵਾਦਾ ਕਰਨਾ
ਤੇ ਇੱਕ ਦੂਜੇ ਦੇ ਹੱਥ ਨੂੰ ਢਕਣਾ
ਤੇ ਆਖਣਾ ਕਿ ਆਪਣਾ ਹਰ ਗੀਤ
ਪਿਆਰ ਦਾ ਹੋਵੇਗਾ , ਉਦਾਸੀ ਦਾ ਨਹੀਂ
ਅਲਵਿਦਾ ਦਾ ਨਹੀਂ , ਬਲਕਿ ਹਮੇਸ਼ਾ ਮਿਲਣ ਦਾ
ਤੇ ਫਿਰ ਤੇਰਾ ਹਲਕੇ ਜਿਹੇ
ਮੇਰੀਆਂ ਗੱਲ੍ਹਾਂ ਨੂੰ ਚੁੰਮਣਾ
ਵਾਈਨ ਦੀਆਂ ਕੁਝ ਘੁੱਟਾਂ
ਫਿਰ ਜੁਗਨੂੰਆਂ ਦਾ ਸਾਨੂੰ ਸੱਦਾ
ਫਿਰ ਆਸਮਾਂ ਜਿਹੀ ਸਾਡੀ ਗਲਵਕੜੀ
ਠੰਡੀ ਜਿਹੀ ਘਾਹ ਤੇ ਸਾਡੀ
ਮਿੱਠੀ ਮਿੱਠੀ ਹਲਕੀ ਹਲਕੀ ਸੈਰ
ਤੇਰਾ ਚੁੱਪ ਹੋ ਫਿਰ ਬੋਲ ਪੈਣਾ
" ਤੇਨੂੰ ਦੇਣ ਲਈ ਕੁਝ ਨਹੀਂ ਮੇਰੇ ਕੋਲ
ਸਿਵਾਏ ਇਸ ਦੇ ਕਿ
ਤੇਰੇ ਆਉਣ ਵਾਲੇ ਕਲ੍ਹ ਕੋਲ
ਇਸ 'ਅੱਜ' ਦੀ ਯਾਦ ਹੋਵੇਗੀ "
ਸਚਮੁਚ ਹੀ ....
ਸੰਤਰੀ ਕਟੋਰੇ ਵਿਚੋਂ ਸੋਨੇ ਦਾ ਢਲ੍ਹਣਾ
ਸਾਡੇ ਚਿਹਰਿਆਂ ਨੂੰ ਕਿਰਨਾਂ ਦਾ ਧੋਣਾ
ਮੇਰੇ ਹਥ ਨੂੰ ਹਲਕੇ ਜਿਹੇ
ਤੇਰੇ ਹੱਥ ਦਾ ਫੜ੍ਹਨਾ
ਵਾਈਨ ਦੀਆਂ ਕੁਝ ਘੁੱਟਾਂ
ਮੇਰੇ ਮੱਥੇ ਤੇ ਤੇਰਾ ਕੋਸਾ ਜਿਹਾ ਚੁੰਮਣ
ਜੁਗਨੂੰਆਂ ਦਾ ਤਾਰੇ ਬਣ
ਤੇਰੀਆਂ ਤੇ ਮੇਰੀਆਂ ਅੱਖਾਂ ਵਿੱਚ ਚਮਕਣਾ
ਦੂਰ ਕਲੀਆਂ ਦਾ ਮਹਿਕਣਾ
ਰੱਬ ਦਾ ਹੱਸ ਕੇ ਸਾਡੇ ਨਾਲ ਤੁਰਨਾ
ਉਸ ਦਾ ਸ਼ੁਕਰਾਨੇ ਨਾਲ ਭਰ ਜਾਣਾ
ਕਿ ਅਸੀਂ ਦੋਹਾਂ ਨੇ ਜੰਨਤ ਵਰਗੇ
ਪਲ ਧਰਤੀ ਤੇ ਲਿਆਂਦੇ ਨੇ .....
ਦਿਆਲ ਗੁੱਲੂ Fremont, California
ਤੇਰੇ ਹੋਣ ਦਾ ਮਤਲਬ
ਖੁਸ਼ੀਆਂ ਨਾਲ ਭਰ ਭਰ ਜਾਣਾ
ਤੇ ਮੇਰਾ ਗਾਉਂਦੀ ਜਿੰਦਗੀ ਬਣ ਧੜਕਨਾ
ਸ਼ਾਮ ਢਲ੍ਹੇ ਦੋਹਾਂ ਦਾ ਘਾ ਤੇ ਬੈਠਣਾ
ਸਾਨੂੰ ਵੇਖ ਦੂਰ ਪੱਛਮ ਵਿੱਚ
ਸਿੰਧੁਰੀ ਜਿਹੇ ਕਟੋਰੇ ਦਾ ਡੁਲ੍ਹ ਜਾਣਾ
ਨਿੱਘੀਆਂ ਜਿਹੀਆਂ ਕਿਰਨਾਂ ਦਾ ਸਾਨੂੰ ਚੁੰਮ ਜਾਣਾ
ਤੇਰਾ ਤੇ ਮੇਰਾ ਨਿੱਕੀਆਂ ਨਿੱਕੀਆਂ ਗੱਲਾਂ ਕਰਨਾ
ਸਾਡਾ ਦੋਹਾਂ ਦਾ ਉਡੀਕਣਾ ਕਿ ਕਦ
ਰਾਤ ਦਾ ਰੇਸ਼ਮੀ ਰੁਮਾਲ
ਕੇਸਰੀ ਥਾਲ ਨੂੰ ਢਕਦਾ ਹੈ
ਫਿਰ ਇਹੋ ਜਿਹੀ ਸ਼ਾਮ ਵਿੱਚ
ਤੇਰਾ ਮੇਰੇ ਨਾਲ ਪਿਆਰ ਭਰਿਆ ਵਾਦਾ ਕਰਨਾ
ਤੇ ਇੱਕ ਦੂਜੇ ਦੇ ਹੱਥ ਨੂੰ ਢਕਣਾ
ਤੇ ਆਖਣਾ ਕਿ ਆਪਣਾ ਹਰ ਗੀਤ
ਪਿਆਰ ਦਾ ਹੋਵੇਗਾ , ਉਦਾਸੀ ਦਾ ਨਹੀਂ
ਅਲਵਿਦਾ ਦਾ ਨਹੀਂ , ਬਲਕਿ ਹਮੇਸ਼ਾ ਮਿਲਣ ਦਾ
ਤੇ ਫਿਰ ਤੇਰਾ ਹਲਕੇ ਜਿਹੇ
ਮੇਰੀਆਂ ਗੱਲ੍ਹਾਂ ਨੂੰ ਚੁੰਮਣਾ
ਵਾਈਨ ਦੀਆਂ ਕੁਝ ਘੁੱਟਾਂ
ਫਿਰ ਜੁਗਨੂੰਆਂ ਦਾ ਸਾਨੂੰ ਸੱਦਾ
ਫਿਰ ਆਸਮਾਂ ਜਿਹੀ ਸਾਡੀ ਗਲਵਕੜੀ
ਠੰਡੀ ਜਿਹੀ ਘਾਹ ਤੇ ਸਾਡੀ
ਮਿੱਠੀ ਮਿੱਠੀ ਹਲਕੀ ਹਲਕੀ ਸੈਰ
ਤੇਰਾ ਚੁੱਪ ਹੋ ਫਿਰ ਬੋਲ ਪੈਣਾ
" ਤੇਨੂੰ ਦੇਣ ਲਈ ਕੁਝ ਨਹੀਂ ਮੇਰੇ ਕੋਲ
ਸਿਵਾਏ ਇਸ ਦੇ ਕਿ
ਤੇਰੇ ਆਉਣ ਵਾਲੇ ਕਲ੍ਹ ਕੋਲ
ਇਸ 'ਅੱਜ' ਦੀ ਯਾਦ ਹੋਵੇਗੀ "
ਸਚਮੁਚ ਹੀ ....
ਸੰਤਰੀ ਕਟੋਰੇ ਵਿਚੋਂ ਸੋਨੇ ਦਾ ਢਲ੍ਹਣਾ
ਸਾਡੇ ਚਿਹਰਿਆਂ ਨੂੰ ਕਿਰਨਾਂ ਦਾ ਧੋਣਾ
ਮੇਰੇ ਹਥ ਨੂੰ ਹਲਕੇ ਜਿਹੇ
ਤੇਰੇ ਹੱਥ ਦਾ ਫੜ੍ਹਨਾ
ਵਾਈਨ ਦੀਆਂ ਕੁਝ ਘੁੱਟਾਂ
ਮੇਰੇ ਮੱਥੇ ਤੇ ਤੇਰਾ ਕੋਸਾ ਜਿਹਾ ਚੁੰਮਣ
ਜੁਗਨੂੰਆਂ ਦਾ ਤਾਰੇ ਬਣ
ਤੇਰੀਆਂ ਤੇ ਮੇਰੀਆਂ ਅੱਖਾਂ ਵਿੱਚ ਚਮਕਣਾ
ਦੂਰ ਕਲੀਆਂ ਦਾ ਮਹਿਕਣਾ
ਰੱਬ ਦਾ ਹੱਸ ਕੇ ਸਾਡੇ ਨਾਲ ਤੁਰਨਾ
ਉਸ ਦਾ ਸ਼ੁਕਰਾਨੇ ਨਾਲ ਭਰ ਜਾਣਾ
ਕਿ ਅਸੀਂ ਦੋਹਾਂ ਨੇ ਜੰਨਤ ਵਰਗੇ
ਪਲ ਧਰਤੀ ਤੇ ਲਿਆਂਦੇ ਨੇ .....
ਦਿਆਲ ਗੁੱਲੂ Fremont, California

No comments:
Post a Comment