ਉਮੀਦ
ਕੀ ਹੋਇਆ
ਜੇ ਤੁਸਾਂ
ਮੇਰੀ ਕਲਮ ਤੋੜ ਦਿੱਤੀ
ਕੀ ਹੋਇਆ
ਜੇ ਤੁਸਾਂ ਮੇਰੀਆਂ
ਬਾਹਾਂ ਤੋੜ ਦਿੱਤੀਆਂ
ਕੀ ਹੋਇਆ
ਜੇ ਤੁਸਾਂ
ਮੇਰੀਆਂ ਉੰਗਲਾਂ ਵਿੱਚ
ਪੈਂਸਲਾਂ ਫਸਾ ਕੇ
ਚੀਕਾਂ ਕਢਾ ਦਿੱਤੀਆਂ
ਤੁਸਾਂ ਕੀ ਸੋਚਿਆ
ਇੰਝ ਅੰਗ ਅੰਗ ਤੋੜ ਦੇਣ ਨਾਲ
ਮੈਂ ਲਿਖਣਾ ਛੱਡ ਦੇਵਾਂਗਾ...?
ਨਹੀਂ
ਇਹ ਅੰਗ ਤਾਂ ਸਾਧਨ ਨੇ
ਲਿਖਣ ਦਾ
ਮਾਤਰ ਇੱਕ ਜ਼ਰੀਆ ਨੇ
ਲਿਖਦਾ ਤਾਂ ਮੈਂ
ਕਿਸੇ ਉਮੀਦ ਨਾਲ ਹਾਂ
ਹਿੰਮਤ ਹੈ
ਤਾਂ ਮੇਰੀ ਉਮੀਦ ਤੋੜ ਕੇ ਵਿਖਾਓ
ਸੁਰਜੀਤ ਗੱਗ

No comments:
Post a Comment