ਬਾਪੂ, ਤੇਰੀਆਂ ਨਹੀਂ ਰੀਸਾਂ!
(1)
ਇਹਨੀ ਦਿਨੀਂ ਬਾਪੂ ਪਾਰਸ ਦਾ ਰਚਿਤ ਕਿੱਸਾ ਸੁਭਾਸ਼ ਚੰਦਰ ਬੋਸ ਬਾਰੇ ਪੜ੍ਹ ਕੇ ਹਟਿਆਂ ਹਾਂ। ਬੜੀ ਹੈਰਾਨੀ ਵੀ ਹੋਈ ਤੇ ਖੁਸ਼ੀ ਵੀ ਬਾਪੂ ਦੀ ਕਾਵਿ ਕਲਾ ਸੀ ਵੱਡੀ ਸਮਰੱਥਾ ਬਾਰੇ ਦੇਖ ਕੇ ਤੇ ਮਾਣ ਕੇ। ਪਤਾ ਨ੍ਹੀ, ਬਾਪੂ ਪਾਰਸ ਨੇ 'ਕਿੱਸਾ-ਸੁਭਾਸ਼ ਚੰਦਰ ਬੋਸ' ਕਿੱਥੇ ਬਹਿਕੇ ਲਿਖਿਐ! ਕਿੰਨੀ ਸੁਭਾਗੀ ਹੋਵੇਗੀ ਉਹ ਕਲਮ, ਜਿਸ ਨਾਲ ਇਹ ਲਿਖਿਆ ਗਿਆ। ਬਾਪੂ, ਤੇਰਾ ਮੱਥਾ ਚੁੰਮਾਂ ਕਿ ਕਲਮ! ਕਮਾਲਾਂ ਈ ਕੀਤੀਆਂ ਪਈਐਂ...ਬਰ ਨਾਲ ਬਰ ਮੇਚੇ ਪਏ ਐ...ਕਵਿਤਾ ਦੀ ਕਲਾ ਦੇ ਸਿਖ਼ਰ 'ਤੇ ਜਾ ਕੇ ਕੁੰਡੇ ਨਾਲ ਕੁੰਡੇ ਮੇਲੇ ਪਏ ਐ...ਕਿਹੋ ਜਿਹੇ ਦਿਨ ਹੋਣਗੇ, ਜਦ ਬਾਪੂ ਨੇ ਇਹ ਕਿੱਸਾ ਲਿਖਿਆ ਹੋਵੇਗਾ? ਕਿਹੋ ਜਿਹੇ ਸੁਹਾਵਣੇ ਵਾਤਾਵਰਨ ਵਿੱਚ ਏਡੀ ਸੱਚਿਆਰੀ ਰਚਨਾ ਕੀਤੀ ਹੋਵੇਗੀ ਬਾਪੂ ਨੇ! ਪੜ੍ਹਦੇ-ਪੜ੍ਹਦੇ ਸੋਚਣ ਲੱਗਦਾ ਹਾਂ ਕਿ ਸਰਸਵਤੀ ਮਾਈ ਕਿੰਨੀ ਮਿਹਰਬਾਨ ਹੋ ਕੇ ਬਹੁੜੀ ਬਾਪੂ 'ਤੇ। ਕਦੇ-ਕਦੇ, ਕਿਤੇ-ਕਿਤੇ, ਕਿਸੇ-ਕਿਸੇ 'ਤੇ ਇਓਂ ਈ ਬਹੁੜਦੀ ਐ ਸਰਸਵਤੀ! ਅੱਖਰ-ਅੱਖਰ ਵਿੱਚ ਰਿਦਮ! ਹਰੇਕ ਬੋਲ ਵਿੱਚ ਮਟਕ ਤੇ ਹੁਲਾਰਾ!
ਕਿੱਸੇ ਦੇ ਆਰੰਭ ਵਿੱਚ ਹੀ ਰੱਬ ਨੂੰ ਆੜੇ ਹੱਥੀਂ ਲੈਂਦਾ ਹੈ ਬਾਪੂ! ਖਰੀਆਂ-ਖਰੀਆਂ ਸੁਣਾਉਂਦਾ ਹੈ:
ਚੋਰ, ਠੱਗ ਲੁਟੇਰੇ ਦੀ ਕਰੇਂ ਮੱਦਦ
ਤੇਰਾ ਬਦਲਿਆ ਦਿਸੇ ਸੁਭਾਅ ਸਾਨੂੰ
ਅੰਦਰ ਬੁੱਤਾਂ ਦੇ ਕਹਿੰਦੇ ਤੂੰ ਬਸਰ ਕਰਦਾ
ਦਿੱਤਾ ਜਿਊਂਦਿਆਂ ਬੁੱਤ ਬਣਾ ਸਾਨੂੰ...

ਬਾਪੂ ਦੀ ਤਰਕਸ਼ੀਲਤਾ ਦੇ ਝਲਕਾਰੇ ਖੂਬ ਪੈਂਦੇ ਨੇ। ਉਹਦੀ ਅਣਖਿਝ ਖੋਜੀ ਬਿਰਤੀ ਪ੍ਰਤੱਖ ਆ ਮੂਹਰੇ ਖਲੋਂਦੀ ਹੈ। ਅਲੋਕਾਰੇ ਅਲੰਕਾਰ, ਤਸ਼ਬੀਹਾਂ, ਦ੍ਰਿਸ਼ ਵਰਨਣ, ਕਿੱਸੇ ਦਾ ਇਤਹਾਸਿਕ ਪਿਛੋਕੜ ਤੇ ਨਿੱਕੇ-ਵੱਡੇ ਤੱਥ ਬਹੁਤ ਕੁਝ ਕਹਿੰਦੇ ਜਾਂਦੇ ਹਨ। ਸੂਭਾਸ਼ ਦੀ ਗਾਥਾ ਨਾਲ ਬਾਪੂ ਨੇ ਇਨਸਾਫ਼ ਤਾਂ ਪੂਰਾ ਕੀਤਾ ਈ ਕੀਤਾ, ਸਗੋਂ ਜਿਸ ਮਾਰਮਿਕ ਢੰਗ ਨਾਲ ਉਹਦਾ ਸੰਪੂਰਨ ਕਿੱਸਾ ਚਿੱਤਰ ਗਿਆ, ਪੰਜਾਬੀ ਕਵੀਸ਼ਰੀ ਵਿੱਚ ਅਜਿਹਾ ਯਤਨ (ਅਨੂਠਾ ਤਾਂ ਹੈ ਈ ਸੀ ਤੇ) ਅਖ਼ੀਰਲਾ ਤੇ ਪਹਿਲਾ ਵੀ ਸੀ। ਇਹ ਬਾਪੂ ਦੇ ਹੀ ਹਿੱਸੇ 'ਚ ਬਹਿੰਦਾ ਸੀ ਤੇ ਉਹੀ ਕਰ ਸਕਦਾ ਸੀ, ਉਹ ਕਰ ਗਿਆ!
ਬੜੀ ਦੇਰ ਪਹਿਲਾਂ ਬਲਵੰਤ ਸਿੰਘ ਰਾਮੂਵਾਲੀਆ ਨੇ ਆਖਿਆ ਸੀ, ''ਕਿਤੋਂ ਵੀ ਲੱਭ...ਏਹ ਕਿੱਸਾ ਜ਼ਰੂਰ ਲੱਭ।" ਉਹਨੇ ਕਿੱਸੇ ਵਿੱਚੋਂ ਕਈ ਬੰਦ ਜ਼ੁ:ਬਾਨੀ ਸੁਣਾਏ ਵੀ ਸਨ। ਫਿਰ ਔਖੇ-ਸੌਖੇ ਇਹ ਕਿੱਸਾ ਮੈਂ ਕਿਧਰੋਂ ਲੱਭ ਵੀ ਲਿਆਇਆ, (ਜਿਸਦੀ ਲੱਭਤ ਦਾ ਵਰਨਣ ਬੜਾ ਦਿਲਚਸਪ ਹੈ, ਕਿਸੇ ਹੋਰ ਮੌਕੇ ਸਾਂਝਾ ਕਰਾਂਗੇ)। ਉਹਦੀ ਫ਼ੋਟੋ ਕਾਪੀ ਕਰਵਾਕੇ ਹਰਭਜਨ ਮਾਨ ਨੂੰ ਵੀ ਘੱਲੀ ਤੇ ਬਲਵੰਤ ਸਿੰਘ ਨੂੰ ਵੀ। ਹਰਭਜਨ ਨੇ ਰਾਤੋ-ਰਾਤ ਪੜ੍ਹ ਕੇ ਅਗਲੇ ਦਿਨ ਫ਼ੋਨ 'ਤੇ ਕਿੱਸੇ ਦੇ ਇੱਕ-ਇੱਕ ਬੰਦ ਬਾਰੇ ਲੰਬੀ ਗੱਲ ਕੀਤੀ। ਉਸਨੇ ਬਾਪੂ ਦੀਆਂ ਕੁਝ ਹੋਰ ਲਿਖਤਾਂ ਵੀ ਮੈਨੂੰ ਸੌਂਪ ਦਿੱਤੀਆਂ, ਤਾਂ ਕਿ ਸਾਰਾ ਕੁਝ ਇਕੱਠੇ ਰੂਪ ਵਿੱਚ ਪ੍ਰਕਾਸ਼ਿਤ ਕੀਤਾ ਜਾ ਸਕੇ। ਕੁਝ ਕਾਰਨ ਆਣ ਖਲੋਤੇ। ਦੇਰੀ ਪੈਣ ਲੱਗੀ। ਏਨੇ ਨੂੰ ਇਕਬਾਲ ਰਾਮੂਵਾਲੀਏ ਨੇ ਇਹਨੂੰ ਬੜੀ ਸ਼ਰਧਾ ਤੇ ਸ਼ਿੱਦਤ ਨਾਲ ਆਪਣੇ ਕੰਪਿਊਟਰ 'ਤੇ ਟਾਈਪ ਕਰ ਲਿਆ ਇਹ ਕਿੱਸਾ। ਟਾਈਪ ਦੌਰਾਨ ਉਸਨੂੰ ਪਰੂਫ਼ ਰੀਡਿੰਗ ਤੋਂ ਲੈ ਕੇ ਕਾਂਡ-ਵੰਡ ਤੀਕ ਚੋਖੀ ਮਿਹਨਤ ਕਰਨੀ ਪਈ। ਕੁਝ ਵੀ ਹੈ... ਇਹ ਬਹੁਤ ਚੰਗਾ ਹੋਇਆ ਹੈ ਕਿ ਬਾਪੂ ਦੀਆਂ ਸ਼ਾਹਕਾਰ ਕਿਰਤਾਂ ਵਿੱਚੋਂ ਇੱਕ ਕਿਰਤ ਦੀ ਕਿਤਾਬੀ ਰੂਪ ਵਿੱਚ ਸੰਭਾਲ ਹੋ ਗਈ ਹੈ ਤੇ ਪਾਠਕਾਂ ਅੱਗੇ ਭੇਟ ਵੀ।
***
ਬਾਪੂ ਦਾ ਜੀਵਨ ਸੰਘਰਸ਼ ਕਿੰਨਾ ਕਠਿਨ ਸੀ। ਹਾਲਾਤ ਨੇ ਉਹਨੂੰ ਬੁਰੀ ਤਰਾਂ ਝੰਬਿਆ ਸੀ। ਸੋਚਣ ਤੇ ਹੈਰਾਨ ਕਰਨ ਵਾਲੀ ਗੱਲ ਹੈ ਕਿ ਉਹ ਕਿਹੜੇ ਸਮਿਆਂ (1916), ਵਿੱਚ ਪੈਦਾ ਹੋਇਆ ਸੀ? ਲੋਕ ਪਛੜੇਪਨ ਦਾ ਬੁਰੀ ਤਰਾਂ ਸ਼ਿਕਾਰ ਸਨ। ਅੰਧਵਿਸਵ:ਾਸ ਪੈਰਾਂ ਤੋਂ ਲੈ ਕੇ ਗੋਡੇ-ਗੋਡੇ ਤੀਕ ਸੀ। ਸਿੱਖਿਆ ਪ੍ਰਬੰਧ ਨਹੀਂ ਸੀ। ਸਹੂਲਤਾਂ ਦਾ ਕਿਧਰੇ ਨਾਮੋ-ਨਿਸ਼ਾਨ ਨਹੀਂ ਸੀ। ਗੁਰਬਤ 'ਚ ਦਿਨ ਕਟੀ ਕਰ ਰਹੇ ਸਨ ਲੋਕ। ਰੱਬ ਆਸਰੇ ਦਿਨ ਪੂਰਦੇ। ਅਜਿਹੇ ਸਮਿਆਂ ਵਿੱਚ ਬਾਲਕ ਕਰਨੈਲ (ਪਹਿਲਾਂ ਉਸਦਾ ਨਾਂ ਗਮਦੂਰ ਰੱਖਿਆ ਗਿਆ ਸੀ ਤੇ ਜਲਦੀ ਹੀ ਫਿਰ ਕਰਨੈਲ ਸਿੰਘ ਰੱਖ ਦਿੱਤਾ ਗਿਆ) ਤੇਜ਼ ਬੁੱਧੀ ਵਾਲਾ, ਰੌਸ਼ਨ ਦਿਮਾਗ, ਹਾਜ਼ਰ ਜੁਆਬ, ਹੁਨਰਮੰਦ ਤੇ ਸਮਾਜ ਨੂੰ ਵੱਖਰੇ ਦ੍ਰਿਸ਼ਟੀਕੋਣ ਤੋਂ ਦੇਖਣ ਵਾਲਾ ਇਹ ਮੁੰਡਾ ਦਿਨਾਂ ਵਿੱਚ 'ਢੋਲ ਦੇ ਕੱਦੀਂ' ਹੋ ਗਿਆ। ਘਰ ਵਿੱਚ ਤੂੜੀ ਵਾਲੇ ਕੋਠੇ 'ਚ ਪਈ ਪੁਰਾਣੀ ਬੋਰੀ ਫੋਲਣੀ ਤੇ ਉਸ ਵਿੱਚੋਂ ਮਿਲਣੀਆਂ ਇਕੱਠੀਆਂ ਤਿੰਨ ਹੀਰਾਂ, 'ਵਾਰਿਸ ਦੀ, ਮੁਕਬਲ ਦੀ ਤੇ...ਇਹਨਾਂ ਦਾ ਪਾਠ ਕਰਦੇ ਸਮੇਂ ਦੀ ਕਰਨੈਲ ਸਿੰਓ੍ਹ ਦੀ ਕਾਵਿ-ਚੇਤਨਾ ਪ੍ਰਚੰਡ ਹੋਣੀ। ਆਪਣੇ ਉਸਤਾਦ ਬਾਬੇ ਮੋਹਨ ਸਿੰਘ ਰੋਡਿਆਂ ਵਾਲੇ ਤੋਂ 'ਪਾਰਸ' ਤਖ਼ੱਲਸ ਮਿਲਣਾ। ਲਿਖਣ ਤੇ ਗਾਉਣ ਖੁਲ੍ਹ ਕੇ ਵਿੱਢ ਲੈਣਾ। ਰਣਜੀਤ ਸਿੰਘ ਸਿੱਧਵਾਂ ਤੇ ਚੰਦ ਸਿੰਘ ਜੰਡੀ ਨੂੰ ਲੈ ਕੇ ਜੱਥਾ ਬੰਨ੍ਹਣਾ। ਰੇਡੀਓ ਉਤੋਂ ਕਵੀਸ਼ਰੀ ਦੀ ਪੇਸ਼ਕਾਰੀ। ਕਿੱਸਾਕਾਰੀ ਤੇ ਕਵੀਸ਼ਰੀ ਵਿੱਚ ਨਿੱਤ ਦਿਨ ਨਵੇਂ-ਨਵੇਂ ਪ੍ਰਯੋਗ ਕਰਨੇ। ਐੱਚ.ਐੱਮ.ਵੀ. ਵਿੱਚ ਰਿਕਾਰਡ ਹੋਣੇ ਤੇ ਘਰ-ਘਰ ਗੂੰਜਣੇ। 'ਪ੍ਰੀਤਲੜੀ' ਦਾ ਪ੍ਰਭਾਵ ਕਬੂਲਣਾ ਤੇ ਖੱਬੇ ਪੱਖੀ ਵਿਚਾਰਧਾਰਾ ਪੱਕੀ ਹੋ ਜਾਣੀ। ਵਿਸ਼ਵ ਭਰ ਦੀਆਂ ਘਟਨਾਵਾਂ ਦੀ ਸੋਝੀ ਰੱਖਣੀ ਤੇ ਮੰਥਨ ਕਰਨਾ। ਕਵੀਸ਼ਰੀ ਨੂੰ ਗੁਰੂਘਰਾਂ ਵਿੱਚ ਮਾਨਤਾ ਦਿਵਾਉਣੀ। ਦਿਨੋ-ਦਿਨ ਲੋਕ ਸੰਪਰਕ ਵਧਾਈ ਤੁਰੇ ਜਾਣਾ। ਲੋਕਾਂ ਵਿੱਚ ਅੰਤਾਂ ਦਾ ਪ੍ਰਸਿੱਧ ਹੋ ਕੇ ਵੀ ਲੋਕਾਂ ਦੇ ਹਾਣ ਦਾ ਬਣੇ ਰਹਿਣਾ। ਸਮਾਜਿਕ, ਆਰਥਿਕ ਤੇ ਭਾਰੀ ਪਰਿਵਾਰਕ ਜਿੰ:ਮੇਵਾਰੀਆਂ ਸਿਰ 'ਤੇ ਹਰ ਵੇਲੇ ਹਾਵੀ ਰਹਿਣੀਆਂ। ਕੈਨੇਡਾ ਦਾ ਪਰਵਾਸ ਧਾਰਨ ਕਰਨਾ। ਪੰਜਾਬ ਅਤੇ ਖ਼ਾਸ ਕਰ ਆਪਣਾ ਪਿੰਡ, ਅਤੇ ਪਿੰਡ ਦੇ ਨਿੱਕੇ-ਵੱਡੇ ਲੋਕ, ਆਪਣੇ ਅੰਤਲੇ ਸਾਹਾਂ ਤੀਕ ਮਨ ਵਿੱਚ ਵਸਾਈ ਰੱਖਣੇ। ਵਰ੍ਹਿਆਂ ਪੁਰਾਣੇ ਯਾਰਾਂ-ਬੇਲੀਆਂ ਨੂੰ ਲੱਭ-ਲੱਭ ਕੇ ਮਿਲਣਾ। ਹੱਸਣਾ ਤੇ ਹਸਾਉਣਾ। ਵਿਸ਼ਾਲ ਹਿਰਦੇ ਤੇ ਫਰਾਖ਼ਦਿਲੀ ਦੀ ਲੋਅ ਕਦੇ ਮੱਧਮ ਨਾ ਪੈਣ ਦੇਣੀ। ਵਿਹੜੇ ਵੜੇ ਗਰੀਬ-ਗੁਰਬੇ ਦੀ ਤਲੀ 'ਤੇ ਕੁਝ ਰੱਖ ਕੇ ਪ੍ਰਸੰਨਤਾ ਲੈਣੀ। ਨਾ ਕੋਈ ਝੋਰਾ, ਨਾ ਪਛਤਾਵਾ। ਨਾ ਕਿਸੇ ਨਾਲ ਕੀਨਾ, ਨਾ ਕਦੂਰਤ। ਨਾ ਬੋਝ, ਨਾ ਭਾਰ (ਸਿਵਾਏ ਸਮਾਜਿਕ ਅਲਾਮਤਾਂ ਦੇ ਬੋਝ ਦੇ)।

ਨਿੰਦਰ ਘੁਗਿਆਣਵੀ

No comments:
Post a Comment