Thursday, 8 March 2012

ਰਿੰਕੂ ਸੈਣੀ

 ਤੇਰੇ ਬਿਨ 

ਜਿੰਦਗੀ ਜੀ ਲਵਾਂਗੀ ਤੇਰੇ ਬਿਨ ਵੀ,
ਇਹ ਨਾ ਸਮਝੀ ਕਿ ਮੈਂ ਮਰ ਜਾ ਗੀ,
ਕੁਝ ਐਸਾ ਕਰ ਦਿਖਾਵਾਂ ਗੀ ਮੈਂ,
ਕਿ ਤੇਰੇ ਲਈ ਵੀ ਇੱਕ ਕਮੀ ਬਣ ਜਾ ਗੀ

ਮੈਂ ਅੱਜ ਦੀ ਨਾਰੀ ਵੀ ਹਾਂ ਸੱਜਣਾ,
ਮੈਂ ਆਪਣੇ ਪੈਰਾਂ ਤੇ ਵੀ ਖੜ ਜਾ ਗੀ,
ਜੇ ਤੂੰ ਸਮਝਦਾ ਹੈ ਇੱਕ ਖੇਡ ਮੈਨੂੰ,
ਤਾਂ ਮੈਂ ਝਾਂਸੀ ਦੀ ਰਾਣੀ ਵੀ ਬਣ ਜਾ ਗੀ

ਮੈਂ ਪਿਆਰ ਕੀਤਾ ਸੀ ਤੈਨੂੰ ਬਹੁਤ ਜਿਆਦਾ,
ਪਰ ਨਫਰਤ ਦੀ ਵੀ ਮੇਰੇ ਕੋਲ ਕੋਈ ਕਮੀ ਨਹੀਂ,
ਤੇਰੇ ਧੋਖੇ ਤੋਂ ਮੈਂ ਟੁੱਟੀ ਨਹੀਂ ਸਗੋਂ ਹਾਂ ਮਜਬੂਤ ਹੋਈ,
ਦੇਖ ਅੱਖ ਮੇਰੀ 'ਚ ਆਈ ਕੋਈ ਨਮੀ ਨਹੀਂ

ਰਿੰਕੂ ਸੈਣੀ,ਫਰੀਦਕੋਟ 

No comments:

Post a Comment