Thursday, 8 March 2012

ਜਗਦੀਸ਼ ਕੌਰ

ਗ੍ਰਹਿਣ

ਅਸੀਂ
ਆਪੋ ਆਪਣੀ
ਜ਼ਿੰਦਗੀ ਨਾਲ ਗ੍ਰਹਿਣੇ
ਜਦੋਂ ਮਿਲੇ...!
ਇੱਕ ਭਰਮ ਜਿਹਾ ਪਿਆ
ਇੱਕ ਦੂਜੇ ਵਰਗੇ ਹੋਣ ਦਾ....!
ਪਰ
ਇਨ੍ਹਾਂ ਗ੍ਰਹਿਣੇ ਚਿਹਰਿਆਂ 'ਚ
ਨਾ ਤੈਨੂੰ ਮੇਰੇ ਅੰਦਰਲਾ
ਚੰਨ ਦਿਖਿਆ
ਨਾ ਮੈਨੂੰ
ਤੇਰੇ ਅੰਦਰਲਾ ਸੂਰਜ...!
ਬਸ ਆਪੋ ਆਪਣੀ
ਤਪਸ਼ ਤੇ ਚਾਨਣੀ ਲੈ
ਬਰਫ਼ ਦੀ ਸਿੱਲ ਵਾਂਗ
ਅਸੀਂ ਮੁੜ
ਆਪੋ ਆਪਣੇ ਧੁਰਿਆਂ 'ਤੇ
ਘੁੰਮਦੇ ਰਹੇ.....!
ਜਗਦੀਸ਼ ਕੌਰ

No comments:

Post a Comment