ਫੋਟੋ ਕੈਪਸ਼ਨ



µ
ਜਵਾਨੀ ਉਮਰੇ ਆਪਣਿਆਂ ਨੇ ਤਨ ਨਾਲ ਖੂਬ ਹੰਡਾਇਆ,
ਵਕਤ ਬੀਤ ਗਏ ਬੂਢ਼ੇ ਹੋ ਗਏ, ਲਾਹ ਕੇ ਜਿੰਦਰਾ ਲਾਇਆ|
ਹਰਜੀਤ ਸਿੰਘ ਮਾਨ
ਮਾਛੀਵਾੜਾ
hsmaan86@gmail.com
µ
ਚੱਪਲਾਂ ਨੂੰ ਲਾ ਕੇ ਜਿੰਦਰਾ
ਗਿਆ ਮੱਥਾ ਟੇਕਣ ਨੂੰ
ਨਾ ਚੱਪਲਾਂ ਨਾ ਜਿੰਦਾ
ਰਹਿ ਗਈ ਚਾਬੀ ਵੇਖਣ ਨੂੰ
ਖੋਲ੍ਹ ਸਟੈਪਲ ਚੱਪਲਾਂ ਕੋਈ
ਖਿਸਕਾ ਕੇ ਭੱਜ ਗਿਆ
ਅੱਸੀਆਂ ਦਾ ਸੀ ਜਿੰਦਾ
ਕੋਈ ਥੁੱਕ ਲਾ ਕੇ ਭੱਜ ਗਿਆ
ਬੇੜਾ ਬਹਿਗਿਆ ਮੁਲਕ ਦਾ
ਏਥੇ ਕੁੱਝ ਨਹੀਂ ਹੋਰ ਵੇਖੇ
ਰੇਲਵੇ ਸਟੇਸ਼ਨ ਤੋਂ ਪਾਰਲੀਆਮੈਂਟ ਤੱਕ
ਚੋਰ ਹੀ ਚੋਰ ਵੇਖੇ
ਮਹਿੰਗਾ ਪੈਂਦਾ ਮੱਥਾ ਟੇਕਣਾ
ਬੰਦੇ ਹਿਸਾਬੀ ਨੂੰ
ਸੁੱਟਾਂ ਕਿ ਜਾਂ ਰੱਖਾਂ
ਮੈਂ ਜਿੰਦੇ ਦੀ ਚਾਬੀ ਨੂੰ?.....

ਸੁਰਜੀਤ ਗੱਗ
surjitgag@gmail.com
µ
ਚੱਪਲਾਂ ਤੇ ਮਾਰੇ ਹੋਏ ਜਿੰਦੇ ਦਾ ਇਹਸਾਸ
ਮੇਰੇ ਮਾਹੀ ਦੀ ਮੇਰੇ ਲਈ ਵਫ਼ਾ ਦਾ ਰੰਗ ਹੋਰ ਗੂਹੜਾ ਕਰਦਾ ਹੈ.... ਜਿਹਨੂੰ ਚੱਪਲਾਂ ਐਨੀਆਂ ਪਿਆਰੀਆਂ ਉਹਨੂੰ ਮੈਂ ਕਿੰਨੀ ਪਿਆਰੀ ਹੋਵਾਂਗੀ ......
ਕਿਰਤ੍ਪਾਲ ਸਿੰਘ ਗਿੱਲ
gilljassi007@yahoo.com
µ
ਬਾਬੇ ਦੇ ਡੇਰੇ ਆਇਆ
ਆਖ " ਤੇਰੇ ਤੇ ਹੀ ਭਰੋਸਾ"
ਜੁੱਤੀ ਨੂੰ ਤਾਲਾ ਲਾਇਆ
ਸੰਜੇ ਸਨਨ
sherrysanan@gmail.com
µ
ਪੈਰਾਂ ਚ ਬੰਧਨ ਹੈ,,
ਤੂੰ ਓਸ ਰਾਹ ਨਾ ਜਾਈ,,
ਜਿਥੋਂ ਸਾਨੂੰ ਬਦਨਾਮੀ ਮਿਲੇ !
ਪੈਰਾਂ ਚ ਬੰਧਨ ਹੈ,,
ਤੂੰ ਓਸ ਵਲ ਨਾ ਜਾਈ,,
ਜਿਥੋਂ ਤੂ ਬਾਪ ਦੀ ਪਗ ਨੂੰ ਰੋਲੇ !
ਇਹ ਬੰਧਨ ਹੈ,,
ਮਾਪਿਆਂ ਦੇ ਸਤਿਕਾਰ ਦਾ,,
ਮਾਣ- ਸਨਮਾਨ ਦਾ,,
ਘਰ ਦੀ ਇਜ਼ਤ ਦਾ,,
ਇਹ ਬੰਧਨ ਹੈ "ਤੇਰੇ ਪੈਰਾਂ ਚ" !!

ਪ੍ਰਭਜੋਤ ਕੌਰ
µ
ਜੇ ਤੈਨੂੰ ਅਸੀਂ ਐਜੂਕੇਟ ਕੀਤਾ ਹੁੰਦਾ ਤਾਂ ਤੇਰੇ ਪੈਰਾਂ ਨੂੰ ਅੱਜ ਤਾਲਾ ਨਾ ਲਾਉਣਾ ਪੈਂਦਾ , ਅੱਜ ਪਤਾ ਲੱਗਾ ਅਸੀਂ ਕਿੱਡੇ ਬੇਫਕੂਫ ਹਾਂ "ਤੇਰੇ ਵੱਡੇ ਵਡੇਰੇ "

ਗੁਰਿੰਦਰ ਬਾਜਵਾ
µ
ਜਿੰਦਾ .... ਬੜਾ ਬੰਦਿਸ਼ ਵਾਲਾ ਲਫਜ਼
ਇਹ ਚੱਪਲ ਨੂੰ ਨਹੀਂ ਲਗਿਆ , ਇਹ ਸਾਨੂੰ ਲਗਿਆ ਹੈ , ਇਹ ਜਿੰਦਰਾ ਹੈ ਸਾਡੇ ਸੈਤਾਨੀ ਦਿਮਾਗਾਂ ਤੇ ,ਜੋ ਹਰ ਵਕ਼ਤ ਸੋਚਦਾ ਹੋਰਾਂ ਨੂੰ ਲੁੱਟਨਾ ਬਸ , ਇਹ ਜਿੰਦਰਾ ਹੈ ਸਮਾਜ ਨੂੰ ਜੋ ਹਰ ਵਕ਼ਤ ਰਿਵਾਜਾਂ ਦੇ ਜਿੰਦੇ ਚ ਬਨ੍ਹਿਆ ਹੈ , ਹੁਣ ਦਸੋ ਕਿ ਇਹ ਜਿੰਦਰਾ ਸਿਰਫ ਚੱਪਲ ਨੂੰ ਹੈ ਜਾਂ ????

ਦੀਪ ਐਚ. ਦੀਪ
http://www.facebook.com/Deep.h.kaffir
µ
ਪੈਰੋਕਾਰ ਤੇਰੇ ਜਿੰਦਰਿਆ
ਚਾਬੀ ਲੈਣ ਚਲੇ ਹਾਂ
ਵਲਟੋਹੀ ਭਰੀ ਅੰਦਰ
ਕੁਲਜੀਤ ਮਾਨ
µ
ਗੋਰਿਆਂ ਦਾ ਦਿਲ ਜੇ ਕਾਲਾ ਨਾ ਹੁੰਦਾ
ਆਪਣਿਆਂ ਦਾ ਦੇਸ਼ ਚੋਂ ਨਿਕਾਲਾ ਨਾ ਹੁੰਦਾ
ਧਾਹ ਗਲਵਕੜੀ ਪਾਉਣੀ ਸੀ , ਜਾ ਮੈਂ ਅੱਜ ਵੀ
ਪੈਰੀਂ ਜੇ ਸਰਹੱਦਾਂ ਦਾ ਤਾਲਾ ਨਾ ਹੁੰਦਾ
ਗਗਨ ਸਰਾਂ
µ
ਕਿਤੇ ਵੱਖ ਵੱਖ ਨਾ ਹੋ ਜਾਵੇ
ਮੇਰਾ ਦੋ ਹੰਸਾਂ (ਚੱਪਲਾਂ) ਦਾ ਜੋੜਾ
ਪਰਮਿੰਦਰ ਸਿੰਘ
http://www.facebook.com/groups/punjabihaiku
µ
ਚੱਪਲਾਂ ਨੂੰ ਜਿੰਦਾ / ਹੋਰ ਵੀ ਕਾਹਲਾ / ਚੱਪਲ ਚੋਰ
ਚਰਨ ਗਿੱਲ
http://www.facebook.com/groups/punjabihaiku
µ
ਮੰਦਿਰ ਵੜਿਆ
ਜਾਂਦਿਆਂ ਜੋੜੇ ਨੂੰ
ਜਿੰਦਾ ਜੜਿਆ
ਅਰਵਿੰਦਰ ਮਾਂਗਟ
http://www.facebook.com/groups/punjabihaiku
µ
ਧਾਰਮਿਕ ਅਸਥਾਨ
ਚੱਪਲਾਂ ਨੂੰ ਤਾਲਾ ਲਾਇਆ
ਚੱਪਲਾਂ ਸਮੇਤ ਤਾਲਾ ਵੀ ਗਵਾਇਆ
ਸੁਰਿੰਦਰ ਸਪੇਰਾ
http://www.facebook.com/groups/punjabihaiku
µ
ਮੰਦਰ ਚ ਨਵੀਂਆਂ ਚੱਪਲਾਂ/ ਖੋਹਣ ਦੇ ਡਰੋਂ /ਲਗਾਇਆ ਜਿੰਦਰਾ
ਪਰਮਿੰਦਰ ਕੌਰ ਗੋਸਲ
http://www.facebook.com/groups/punjabihaiku
µ ਨਵਾਂ ਚੋਰ--
ਚੱਪਲਾਂ ਦੇ ਨਾਲ
ਜਿੰਦਰਾ ਫਰੀ

ਨਿਰਮਲ ਬਰਾੜ
http://www.facebook.com/groups/punjabihaiku
µ ਟੇਕਣ ਗਿਆ ਮੱਥਾ
ਚੱਪਲਾਂ ਨੂੰ ਲਾ ਗਿਆ ਜਿੰਦਰਾ
ਚੱਕਣ ਵਾਲਾ ਸੋਚੇ

ਗੁਰਵਿੰਦਰ ਸਿੰਘ ਸਿੱਧੂ
http://www.facebook.com/groups/punjabihaiku
µ ਹੱਥਾਂ ਨੂੰ ਹੱਥ ਕੜੀਆ
ਪੈਰਾਂ ਨੂੰ ਬੇੜੀਆ
ਚੱਪਲਾਂ ਨੂੰ ਜਿੰਦਰੇ

ਲਖਵਿੰਦਰ ਸੈਰਾਂ ਵਾਲਾ
http://www.facebook.com/groups/punjabihaiku
µ You need a key to cover your foot, try to put your foot in my shoe.

ਰਘੁਵੀਰ ਦੇਵਗਨ
http://www.facebook.com/groups/punjabihaiku
µ ਪਹਿਲਾਂ ਤਿਜੋਰੀਆਂ ਨੂੰ ਲੱਗਦੇ ਸੀ...ਫਿਰ ਦਰਾਂ ਨੂੰ ਲੱਗੇ...ਹੁਣ ਚੱਪਲਾਂ ਨੂੰ ਵੀ ਲੱਗ ਗਏ ਜਿੰਦਰੇ
ਕਮਲ ਸੇਖੋਂ
http://www.facebook.com/groups/punjabihaiku
µ ਮੂੰਹ ਤੋਂ ਖੋਲ੍ਹ
ਪੈਰਾਂ ਕੋਲ ਲਾ ਲਿਆ
ਰੋਪੜੀ ਜਿੰਦਾ

ਗੁਰਮੀਤ ਸੰਧੂ
http://www.facebook.com/groups/punjabihaiku
µ ਚਪਲਾਂ, ਪੈਰਾਂ ਨੂੰ
ਲੱਗ ਜਾਣ ਜਿੰਦੇ
ਸੋਚਾਂ ਨੂੰ ਕੌਣ ਲਗਾਵੇ!
ਬਲਰਾਜ ਚੀਮਾ
http://www.facebook.com/groups/punjabihaiku
µ





ჯહઔહჯ═══■■═══ჯહઔહჯ ═══■■═══ હჯ═══■■═══ჯહઔહჯ


ჯહઔહჯ═══■■═══ჯહઔહჯ ═══■■═══ હჯ═══■■═══ჯહઔહჯ

ਇਹ ਤਸਵੀਰ ਮਈ ਅੰਕ 'ਫੋਟੋ ਕੈਪਸ਼ਨ' ਲਈ ਹੈ . ਤੁਸੀਂ ਇਸ ਤਸਵੀਰ ਬਾਰੇ ਰਚਨਾਵਾਂ ਸਾਂਝੀਆਂ ਕਰ ਸਕਦੇ ਹੋ


ਇੱਕ ਝਾਤ ਮਾਰਚ 2012 ਫੋਟੋ ਕੈਪਸ਼ਨ ਮੁਕਾਬਲੇ ਤੇ

ਪਹਿਲੇ ਤਿੰਨ ਪ੍ਰਤੀਯੋਗੀ

ਵਿਸ਼ਵ ਸਿੰਘ (39%)

ਮਨਜਿੰਦਰ ਸਿੰਘ ਧੌਂਕਲ (15%)

ਸੰਜੇ ਸਨਨ (12%)

ਸਭ ਤੋਂ ਜਿਆਦਾ ਵੋਟਾਂ ਪ੍ਰਾਪਤ ਕਰਨ ਵਾਲੇ ਪ੍ਰਤੀਯੋਗੀ ਰਹੇ

"ਵਿਸ਼ਵ ਸਿੰਘ "