Thursday, 8 March 2012

ਜਗਜੀਤ ਕੌਰ ਜੌਹਲ

ਇੱਕ ਓਹ ਪਲ ਸੀ 

ਇੱਕ ਇਹ ਪਲ ਹੈ ੧
ਦੋਨਾਂ ਵਿੱਚ ਬੜਾ ਹੀ ਅੰਤਰ ਸੀ ੧
ਓਹ ਪਲ ਕਿਓਂ ਐਨਾ ਸੋਹਣਾ ਸੀ ੧
ਉਸਦਾ ਭੀ ਇੱਕ ਜਾਦੂ ਸੀ ੧
ਓਹ ਕਿਸ ਜੰਤਰ ਮੰਤਰ 'ਚੋਂ ਉਪ੍ਜਿਆ ਸੀ ੧
ਇੱਕ ਉਮਰ ਜੁਆਨੀ ਸੀ ੧
ਦੂਜੀ ਅੱਖ ਮਸਤਾਨੀ ਸੀ ੧
ਤੀਜਾ ਅਲ੍ਹੜਪੁਨਾਂ ਸੀ ੧
ਚੌਥਾ ਇਸ ਜਾਨ ਵਿੱਚ ਬੜਾ ਦਮ ਸੀ੧
ਆਸਾਂ ਉਮੀਦਾਂ ਦਾ ਚੰਡੋਲ ਸਿਖਰਾਂ ਤੇ ਸੀ ੧
ਹੁਣ ਜਦ ਬੁਢਾਪੇ ਵਿੱਚ ਬੈਠਾ ਮੈ ,
ਆਪਣੀ ਕਮਜ਼ੋਰ ਨਜ਼ਰ ਨਾਲ ਜਿੰਦਗੀ ਨੂੰ ਤਕਦਾ ਹਾਂ
ਤਾਂ ਇਹ ਫਿਲਮ ਬੜੀ ਧੁੰਦਲੀ ਲਗਦੀ ਹੈ ੧
ਬੜੀ ਹੀ ਛੇਤੀਂ ਮੁਕਦੀ ਲਗਦੀ ਹੈ ੧
ਹੁਣ ਇਹ ਹਾਰਿਆ ਹ੍ਨ੍ਭਿਆ ਤਨ
ਬੜਾ ਹੈਰਾਨ ਹੁੰਦਾ ਹੈ ਕਿ ਇਹ
ਸਭ ਕੁਝ ਕਿਵੇ ਹੋਇਆ ?
ਸਚ ਨਹੀ ਆਉਂਦਾ ਕਿ ਇਹ ਓਹੀ ਸਰੀਰ ਹੈ ੧
ਪਰ ਸਭ ਕੁਝ ਬੁਝਿਆ ਬੁਝਿਆ ,
ਬਿਨਾ ਬਹੁਤੀਆਂ ਖਾਹਿਸ਼ਾਂ ,
ਜੀਵਨ ਨਾਲ ਰੁਠਿਆ ਰੁਠਿਆ ,
ਉਧਰ ਦੀਆਂ ਤਿਆਰੀਆਂ ਕਰ ਰਿਹਾ ਹੈ 1

ਜਗਜੀਤ ਕੌਰ ਜੌਹਲ,  Warwickshire, United Kingdom

No comments:

Post a Comment